तेरे अन्दरों मैल ना जावे

पारंपरिक
अन्य भजन बाबा बालक नाथ भजन bhajan
॥ पावन पाठ ॥

ਧੁਨ- ਓਥੇ ਅਮਲਾਂ ਤੇ ਹੋਣੇ ਨੇ ਨਬੇੜੇ

( ਰੱਬ ਰੱਬ ਕਰਦਾ, ਫਿਰਦਾ ਬੰਦਿਆ,

ਪਰ ਰੱਬ ਤੈਥੋਂ, ਵੱਖ ਨਾਹੀ l

ਆਹ ਸ੍ਰਿਸ਼ਟੀ ਦੇ ਕਣ ਕਣ ਵਿੱਚ ਓਹ,

ਉਸ ਬਾਝੋਂ, ਕੱਖ ਨਾ ਹੀ l

ਓਹ ਤਾਂ ਹਰ ਪਲ, ਨਾਲ ਹੈ ਤੇਰੇ,

ਪਰ ਤੂੰ, ਉਸਦੇ ਪੱਖ ਨਾ ਹੀਂ l

ਰੱਬ ਵੱਸਦਾ, ਤੇਰੇ ਅੰਦਰ ਘੁੱਲਿਆ,

ਤੇਰੀ ਵੇਖਣ ਵਾਲੀ, ਅੱਖ ਨਾ ਹੀ ll )

ਤੇਰੇ ਅੰਦਰੋਂ, ਮੈਲ ਨਾ ਜਾਵੇ,

ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ ll

ਤੈਨੂੰ ਬੰਦਿਆਂ, ਕੌਣ ਸਮਝਾਵੇ,

ਮਨਾ ਮੂਰਖਾ, ਕੌਣ ਸਮਝਾਵੇ,

ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,

ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਝੂਠ ਤੇ ਫ਼ਰੇਬ ਦਾ, ਖ਼ਿਆਲ ਦਿਲੋਂ ਕੱਢ ਦੇ l

ਮੈਂ ਮੇਰੀ ਹਉਮੈ, ਠੱਗੀ ਠੋਰੀਆਂ ਨੂੰ ਛੱਡ ਦੇ ll

ਫਿਰ ਵੇਖੀਂ ਜੋਗੀ, ਕਿੰਨਾ ਨੇੜੇ ਆਵੇ ll,

ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,

ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਨਾ ਰੱਬ ਵੱਸਦਾ ਮੰਦਿਰ ਗਿਰਜੇ, "ਨਾ ਹੀ ਵਿੱਚ ਮਸੀਤਾਂ" l

ਲੋਕ ਵਿਖਾਵੇ ਲਈ ਤੂੰ ਕਰਦਾ, "ਝੂਠੀਆਂ ਜੱਗ ਦੀਆਂ ਰੀਤਾਂ" l

ਧੰਨੇ ਵਰਗੇ ਰੱਬ ਪਾ ਲੈਂਦੇ, "ਸਾਫ਼ ਜਿਹਨਾਂ ਦੀਆਂ ਨੀਤਾਂ" l

ਰੱਬ ਤਾਂ ਤੇਰੇ ਅੰਦਰ ਵੱਸਦਾ, ਪਾ ਕੇ ਵੇਖ ਪ੍ਰੀਤਾਂ ll,

ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,

ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਤਨ ਨੂੰ ਸ਼ਿੰਗਾਰਦਾ ਏ, ਮਨ ਵੀ ਸ਼ਿੰਗਾਰ ਲੈ l

ਘੁੱਲੇ ਸਰਹਾਲੇ ਦਿਆ, ਕੁਝ ਤਾਂ ਵਿਚਾਰ ਲੈ ll

ਮੋਹ ਮਮਤਾ ਦੇ, ਝੂਠੇ ਤੇਰੇ ਦਾਅਵੇ ll,

ਤੂੰ ਨਹਾਉਂਦਾ ਫਿਰੇਂ, ਤੀਰਥਾਂ ਤੇ,,,

ਤੇਰੇ ਅੰਦਰੋਂ, ਮੈਲ,,,,,,,,,,,,,,,,,,,,,,,,

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।