कर किरपा मेरी माँ

पारंपरिक
माता दुर्गा भजन दुर्गा भजन durga
॥ पावन पाठ ॥

( ਤੂੰ ਹੀ ਸਰਸਵਤੀ ਗਾਇਤ੍ਰੀ, ਵੇਦ ਮਾਤਾ,

ਚਾਰੋਂ ਧਾਮ ਤੇ, ਸਰਵ ਸਿੱਧ ਪੀਠ ਮਾਂਏਂ l

ਤੂੰ ਹੀ ਗਿਆਨ ਤੇ ਧਿਆਨ, ਬ੍ਰਹਮ ਗਿਆਨੀਆਂ ਦਾ,

ਪੂਜਾ ਪਾਠ, ਮਰਿਆਦਾ ਤੇ ਰੀਤ ਮਾਂਏਂ ll

ਮੰਦ ਮਤੀ ਹੈ, ਬੁੱਧੀ ਹੈ ਮੂੜ੍ਹ ਮੇਰੀ,

ਤੇਰੇ ਚਰਨ ਗੁਰਦਾਸ ਦੀ, ਪ੍ਰੀਤ ਮਾਂਏਂ l

ਸਰਵਕਲਾਂ ਸੰਪੂਰਨੀ, ਜਗਤ ਜੰਨਨੀ,

ਬਖਸ਼ ਮਾਨ ਨੂੰ, ਗੀਤ ਸੰਗੀਤ ਮਾਂਏਂ ll )

( ਤੂੰ ਹੈ ਮੇਰੀ, ਸ਼ੇਰਾਂਵਾਲੀ-ਸ਼ੇਰਾਂਵਾਲੀ ਮਾਂ,

ਤੂੰ ਹੈ ਮੇਰੀ, ਮੇਹਰਾਂਵਾਲੀ-ਮੇਹਰਾਂਵਾਲੀ ਮਾਂ xll )

ਕੋਈ ਰੋਕੋ ਨਾ,,, ਕੋਈ ਟੋਕੋ ਨਾ,,, ll,

ਮੈਂ ਤਾਂ ਹੋਰ ਪੜ੍ਹਾਈਆਂ ਪੜ੍ਹ ਗਈ,

ਪੜ੍ਹ ਗਈ, ਪੜ੍ਹ ਗਈ, ਪੜ੍ਹ ਗਈ,,,

"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-ll

ਸ਼ੇਰਾਂਵਾਲੀ, ਮਾਂ ਦੇ ਸ਼ੇਰਾਂ,,, ll,

ਨਾਲ ਮੇਰੀ ਅੱਖ ਲੜ੍ਹ ਗਈ, ਲੜ੍ਹ ਗਈ, ਲੜ੍ਹ ਗਈ,,,

"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-ll

ਕਾਲੀ ਕਾਲੀ ਮਾਂ, ਕਾਲੀ ਕਾਲਕੇ ਪ੍ਰਮੇਸ਼ਵਰੀ,

ਸਰਵ-ਆਨੰਦ ਕਰੇ, ਦੇਵੀ ਨਾਰਾਇਣੀ ਨਮਸਤੁਤੇ l

^ਕਾਲੀ ਕਾਲਕੇ, ਮਹਾਂ ਜਗਦੰਬੇ,

ਤੇਰੇ ਨਾਂਅ ਵਿੱਚ, ਸਰਵ ਆਨੰਦ ਏ l

ਤੈਨੂੰ ਆਖਦੇ, ਪੁਜਾਰੀ ਅੰਬੇ ਅੰਬੇ ll,

ਨੀ ਭੁੱਲ ਚੁੱਕ ਮੁਆਫ਼ ਕਰੀਂ, ਮਾਈਏ,,,

ਮਾਈਏ, "ਨੀ ਜੋਤਾਂ ਜਾਗਦੀਆਂ, ਤੇਰੇ ਆਈਏ" l

ਤੇਰੇ ਆਈਏ ਤੇ ਜੋਤ ਜਗਾਈਏ,

ਨੀ ਭੁੱਲ ਚੁੱਕ ਮੁਆਫ਼ ਕਰੀਂ, ਮਾਈਏ,,,

ਮਾਈਏ, "ਨੀ ਜੋਤਾਂ ਜਾਗਦੀਆਂ, ਤੇਰੇ ਆਈਏ,

ਤੇਰੇ ਆਈਏ, ਤੇਰੇ ਆਈਏ'' l

ਜੰਤਰ ਮੰਤਰ, ਜੋਤ ਜਤੰਤਰ, ਮੈਂ ਕਮਲੀ ਕੀ ਜਾਣਾ,

ਜਾਣਾ ਤੇ ਮੈਂ, ਇਕ ਨੂੰ ਜਾਣਾ, "ਹੋਰ ਨਾ ਕੋਈ ਪਛਾਣਾ" l

ਹੋਰ ਨਾ ਕੋਈ ਪਛਾਣਾ, ਮੈਂ ਤੇ ਜਾਣਾ,

ਮੈਂ ਤੇ ਜਾਣਾ, ਮੈਂ ਤੇ ਜਾਣਾ,,,

ਜਾਣਾ, ਮਈਆ ਦੇ ਦਰਬਾਰ, ਓ ਜਿੱਥੇ, ਜੋਤਾਂ ਦੀ ਚਮਕਾਰ,

ਓ ਜਿੱਥੇ, ਟੱਲੀਆਂ ਦੀ ਛਣਕਾਰ, ਮੈਂ ਤੇ ਜਾਣਾ,,,

ਜਿੱਥੇ ਵੱਜਦੇ ਸ਼ੰਖ ਹਜ਼ਾਰ, ਜਿੱਥੇ ਆਪ ਸੱਚੀ ਸਰਕਾਰ,

ਬੇੜੇ ਕਰਦੀ ਸਭ ਦੇ ਪਾਰ,

"ਮੈਂ ਤੇ ਜਾਣਾ, ਮੈਂ ਤੇ ਜਾਣਾ, ਮੈਂ ਤੇ ਜਾਣਾ,,, "

^ਸਾਂਈਆਂ ਦੇ ਦਰਬਾਰ, ਜੀ ਮੰਗਤੀ ਕਹਿੰਦੀ ਬਾਰੰਬਾਰ,

"ਮੈਂ ਤੇ ਜਾਣਾ, ਮੈਂ ਤੇ ਜਾਣਾ, ਮੈਂ ਤੇ ਜਾਣਾ,,, "

ਕੋਈ ਰੋਕੋ ਨਾ,,, ਕੋਈ ਟੋਕੋ ਨਾ,,, ll,

ਮੈਂ ਤਾਂ ਹੋਰ ਪੜ੍ਹਾਈਆਂ ਪੜ੍ਹ ਗਈ,

ਪੜ੍ਹ ਗਈ, ਪੜ੍ਹ ਗਈ, ਪੜ੍ਹ ਗਈ,,,

"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-ll .

ਝੰਡੇ ਵਾਲੀ ਮਾਂ ਦੇ ਝੰਡੇ,,, ll, ਲੈ ਕੇ ਪੌੜੀਆਂ ਚੜ੍ਹ ਗਈ,

ਚੜ੍ਹ ਗਈ, ਚੜ੍ਹ ਗਈ,,,

"ਕਰ ਕਿਰਪਾ ਮੇਰੀ ਮਾਂ, ਮੈਂ ਤੇ ਮੰਗਤੀ ਤੇਰੇ ਦਰ ਦੀ" xll

ਲਾ ਕੇ ਮੋਹਰ, ਖ਼ਜ਼ਾਨੇ ਵਾਲੀ,,, ll, ਪਾਸ ਕਰੇਂ ਜੇ ਅਰਜ਼ੀ,

"ਤੇਰਾ ਕੁਛ ਨੀ ਘੱਟਦਾ ਮਾਂ, ਸਾਡੀ ਛੋਟੀ ਛੋਟੀ ਅਰਜ਼ੀ" xll

^ਤੂੰ ਗੁਰਵੰਤੀ, ਆਦਿ ਅਨੰਤੀ, ਸਦਾ ਬਸੰਤੀ, ਵੇਦ ਪੜ੍ਹੰਤੀ,

ਅਸੁਰੋਂ ਕਾ ਵਧ, ਕਰਨੇ ਵਾਲੀ, ਭਗਤਾਂ ਦੀ ਤੂੰ, ਲਾਜ ਬਚੰਤੀ l

ਆਦਿ ਅੰਤ, ਪਰਿਪੂਰਣ ਤੂੰ ਹੈ, ਸਰਵ ਕਲਾਂ, ਸੰਪੂਰਣ ਤੂੰ ਹੈ l

ਅਲਖ ਨਿਰੰਜਨ, ਕਬ ਕੀ ਮਾਇਆ,

"ਸ਼ਿਵ ਸ਼ਕਤੀ, ਤ੍ਰਿਸ਼ੂਲਨ ਤੂੰ ਹੈ xlll"

*ਤੂੰ ਹੀ ਤੂੰ ਹੈ, ਤੂੰ ਹੀ ਤੂੰ ਹੈ ll ,

ਮੈਂ ਮੇਰੀ ਤੇ ਮਰ ਗਈ, ਮਰ ਗਈ, ਮਰ ਗਈ,,,

"ਮਈਆ ਜੀ ਤੇਰੇ, ਨਾਮ ਦੀ ਮਸਤੀ ਚੜ੍ਹ ਗਈ" xll-llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।