तूँ वी भगता जय माता दी बोल

पारंपरिक
माता दुर्गा भजन दुर्गा भजन durga
॥ पावन पाठ ॥

ਸੋਹਣਾ ਜੇਹਾ ਵੇਖਿਆ "ਪਹਾੜਾਂ ਵਿੱਚ ਡੇਰਾ" l

ਜਿੱਥੇ ਜਾਵੇ ਕੱਟਿਆ, "ਚੌਰਾਸੀ ਵਾਲਾ ਫ਼ੇਰਾ" ll,,

ਸੰਗਤਾਂ ਪਾਉਣ, ਧਮਾਲਾਂ ਵੱਜਦੇ, ਢੋਲ ਦਵਾਰੇ ਤੇ,

ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll

^ਜੈ ਜੈ ਬੋਲ,,, ਜੈ ਜੈ ਬੋਲ,,, xll

ਸ਼ਰਧਾ ਦੇ ਨਾਲ, ਕਹਿੰਦੇ ਜੋ ਵੀ, "ਮਾਂ ਦੇ ਦਰ ਆਵੇ" l

ਪੂਰੀਆਂ ਹੋਣ, ਉਮੀਦਾਂ ਦਰ ਤੋਂ, "ਝੋਲੀਆਂ ਭਰ ਜਾਵੇ" ll

ਹੀਰ ਏਹ ਲਿੱਖਦਾ, ਦੁੱਖ ਸੁਖ ਬਹਿ ਕੇ, ਫ਼ੋਲ ਦਵਾਰੇ ਤੇ,

ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll

^ਜੈ ਜੈ ਬੋਲ,,, ਜੈ ਜੈ ਬੋਲ,,, xll

ਤੇਰੇ ਦਰ ਦੀਆਂ, ਧੁੰਮਾਂ ਪਈਆਂ, "ਚਾਰ ਚੁਫ਼ੇਰੇ ਨੇ" l

ਏਸੇ ਦਰ ਤੋਂ, ਤੇਰੇ ਹੋਣੇ, "ਦੂਰ ਹਨੇਰੇ ਨੇ" ll

ਪਾ ਸ਼ਰਧਾ ਦੇ, ਵੱਟੇ ਕਿਸਮਤ, ਤੋਲ ਦਵਾਰੇ ਤੇ,

ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll

^ਜੈ ਜੈ ਬੋਲ,,, ਜੈ ਜੈ ਬੋਲ,,, xll

ਸੱਚੇ ਦਿਲੋਂ, ਸੰਜੀਵ ਜੇ ਓਹਦਾ, "ਨਾਮ ਧਿਆਵੇਂਗਾ" l

ਤਰ ਗਏ, ਜਿੱਥੇ ਲੱਖਾਂ, "ਤੂੰ ਵੀ ਤਰ ਜਾਵੇਂਗਾ" ll

ਵਾਂਗ ਸਿਕੰਦਰ, ਬਹਿ ਜਾ ਚਰਨਾਂ, ਕੋਲ ਦਵਾਰੇ ਤੇ*,

ਤੂੰ ਵੀ ਭਗਤਾ, ਜੈ ਮਾਤਾ ਦੀ, ਬੋਲ ਦਵਾਰੇ ਤੇ xll

^ਜੈ ਜੈ ਬੋਲ,,, ਜੈ ਜੈ ਬੋਲ,,, xll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।