रंग दे ललारिया चुन्नी गुलानारी

पारंपरिक
माता दुर्गा भजन दुर्गा भजन durga
॥ पावन पाठ ॥

ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,

ਰੰਗ ਦੇ ਲਲਾਰੀਆ ll

ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,

ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,

ਰੰਗ ਦੇ ਲਲਾਰੀਆ ll

ਲਾਲ ਪੀਲਾ ਨੀਲਾ ਰੰਗ, ਹਰੇ ਰੰਗ ਮਈਆ ਦਾ l

ਚੋਲਾ ਏ ਬਣਾਉਣਾ ਮੈਂ ਤੇ, ਜਗਤ ਰਚਈਆ ਦਾ l

ਝੰਡੇਵਾਲੀ ਮਈਆ ਸਾਰੇ, ਜੱਗ ਕੋਲੋਂ ਨਿਆਰੀ l

ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,,,

ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,

ਰੰਗ ਦੇ ਲਲਾਰੀਆ ll

ਚੁੰਨੀ ਮੇਰੀ ਮਈਆ ਜੀ ਦੀ, ਬੜੀ ਆਲੀਸ਼ਾਨ ਏ l

ਧਰਤੀ ਏਹ ਚੁੰਨੀ ਚੁੰਨੀ, ਸਾਰਾ ਆਸਮਾਨ ਏ l

ਲਾਲ ਲਾਲ ਚੋਲਾ ਉੱਤੇ, ਲੱਗੀ ਏ ਕਿਨਾਰੀ l

ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,,,

ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,

ਰੰਗ ਦੇ ਲਲਾਰੀਆ ll

ਸੁਣ ਵੇ ਲਲਾਰੀਆ ਮੈਂ, ਇੱਕੋ ਗੱਲ ਕਹਿਣੀ ਆ l

ਪਿਆਰ ਵਾਲੇ ਰੰਗਾਂ ਵਾਲੀ, ਚੁੰਨੀ ਮਾਂ ਨੇ ਲੈਣੀ ਏ l

ਚੰਚਲ ਏਹ ਚੁੰਨੀ ਉੱਤੋਂ, ਜੱਗ ਬਲਿਹਾਰੀ l

ਏਹ ਚੁੰਨੀ ਮਈਆ ਜੀ ਨੂੰ, ਲੱਗਦੀ ਏ ਪਿਆਰੀ,,,

ਰੰਗ ਦੇ ਲਲਾਰੀਆ, ਚੁੰਨੀ ਗ਼ੁਲਾਨਾਰੀ,

ਰੰਗ ਦੇ ਲਲਾਰੀਆ ll

ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ ll

ਜੇਹੜੀ ਚੁੰਨੀ ਮਈਆ ਜੀ ਦੇ, ਗਲੇ ਦਾ ਸ਼ਿੰਗਾਰ ਏ l

ਜੇਹੜੀ ਚੁੰਨੀ ਮਈਆ ਜੀ ਨੇ, ਕੀਤੀ ਸਵੀਕਾਰ ਏ ll

ਗੋਟੇ ਤੇ ਕਿਨਾਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l

ਜੱਗ ਤੋਂ ਨਿਆਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l

ਰੰਗ ਗ਼ੁਲਾਨਾਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l

ਸੋਹਣੀ ਫੁੱਲਕਾਰੀ ਵਾਲੀ,,, ਏਹੀਓ ਚੁੰਨੀ ਲੈਣੀ ਏ l

ਏਹੀਓ ਚੁੰਨੀ ਲੈਣੀ ਆ ਮੈਂ, ਏਹੀਓ ਚੁੰਨੀ ਲੈਣੀ ਏ llll

ਚੁੰਨੀ ਲੈ ਕੇ ਮਈਆ ਜੀ ਨੇ, ਭਗਤਾਂ ਨੂੰ ਤਾਰਿਆ l

ਚੁੰਨੀ ਲੈ ਕੇ ਰਾਣੀ ਮਾਂ ਨੇ, ਦੁਸ਼ਟਾਂ ਨੂੰ ਮਾਰਿਆ ll

ਕੰਜ਼ਕਾਂ ਦੇ ਪਿਆਰ ਵਾਲੀ,,, ਏਹੀਓ ਚੁੰਨੀ ਲੈਣੀ ਏ l

ਚਾਅ ਮਲ੍ਹਾਰ ਵਾਲੀ,,, ਏਹੀਓ ਚੁੰਨੀ ਲੈਣੀ ਏ l

ਲਾਡ ਤੇ ਦੁਲਾਰ ਵਾਲੀ,,, ਏਹੀਓ ਚੁੰਨੀ ਲੈਣੀ ਏ l

ਮਾਣ ਸਤਿਕਾਰ ਵਾਲੀ,,, ਏਹੀਓ ਚੁੰਨੀ ਲੈਣੀ ਏ l

ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਏਹੋ ਚੁੰਨੀ ਸਭਨਾਂ ਦੀ, ਵਿਗੜੀ ਬਣਾਉਂਦੀ ਏ l

ਏਹੋ ਚੁੰਨੀ ਸੁੱਤੇ ਹੋਏ, ਭਾਗ ਜਗਾਉਂਦੀ ਏ ll

ਲਾਲ ਲਾਲ ਪੀਲੀ ਪੀਲੀ,,, ਏਹੀਓ ਚੁੰਨੀ ਲੈਣੀ ਏ l

ਛਾਂਵੀ ਹਰੀ ਨੀਲੀ ਪੀਲੀ,,, ਏਹੀਓ ਚੁੰਨੀ ਲੈਣੀ ਏ l

ਹੀਰਿਆਂ ਦੇ ਜਾਲ ਵਾਲੀ,,, ਏਹੀਓ ਚੁੰਨੀ ਲੈਣੀ ਏ l

ਸਭ ਤੋਂ ਕਮਾਲ ਵਾਲੀ,,, ਏਹੀਓ ਚੁੰਨੀ ਲੈਣੀ ਏ l

ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਚੁੰਨੀ ਲੈਣ ਵਾਲੇ ਤੇ, ਨਿਹਾਲ ਹੋ ਜਾਣਗੇ l

ਚੁੰਨੀ ਲੈਣ ਮਈਆ ਕੋਲੋਂ, ਵਾਰ ਵਾਰ ਆਣਗੇ ll

ਮਾਂ ਨੂੰ ਮਿਲਾਉਣ ਵਾਲੀ,,, ਏਹੀਓ ਚੁੰਨੀ ਲੈਣੀ ਏ l

ਸਭ ਨੂੰ ਰਿਝਾਉਣ ਵਾਲੀ,,, ਏਹੀਓ ਚੁੰਨੀ ਲੈਣੀ ਏ l

ਮਾਣ ਸਨਮਾਨ ਵਾਲੀ,,, ਏਹੀਓ ਚੁੰਨੀ ਲੈਣੀ ਏ l

ਮਾਂ ਦੀ ਪਹਿਚਾਣ ਵਾਲੀ,,, ਏਹੀਓ ਚੁੰਨੀ ਲੈਣੀ ਏ l

ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਏਹੋ ਚੁੰਨੀ ਸਾਰਿਆਂ ਦੇ, ਢੱਕਦੀ ਏ ਪਰਦੇ l

ਮਾਂ ਨੂੰ ਵੀ ਪਤਾ ਅਸੀਂ, ਨੌਕਰ ਹਾਂ ਦਰ ਦੇ ll

ਕਰੇ ਖੁਸ਼ਹਾਲ ਜੇਹੜੀ,,, ਏਹੀਓ ਚੁੰਨੀ ਲੈਣੀ ਏ l

ਕਰੇ ਮਾਲਾਮਾਲ ਜੇਹੜੀ,,, ਏਹੀਓ ਚੁੰਨੀ ਲੈਣੀ ਏ l

ਕਰੇ ਰੱਖਵਾਲੀ ਜੇਹੜੀ,,, ਏਹੀਓ ਚੁੰਨੀ ਲੈਣੀ ਏ l

ਸੂਹੇ ਸੂਹੇ ਚੋਲੇ ਵਾਲੀ,,, ਏਹੀਓ ਚੁੰਨੀ ਲੈਣੀ ਏ l

ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਜਦੋ ਵੀ ਏਹ ਚੁੰਨੀ ਮਾਂ ਤੋਂ, ਚੰਚਲ ਨੇ ਲਈ ਏ l

ਕਿਸੇ ਗੱਲ ਦੀ ਵੀ ਓਹਨੂੰ, ਥੋੜ ਨਾ ਰਹੀ ਏ ll

ਆਸਾਂ ਤੇ ਮੁਰਾਦਾਂ ਵਾਲੀ,,, ਏਹੀਓ ਚੁੰਨੀ ਲੈਣੀ ਏ l

ਮਿੱਠੀ ਮਿੱਠੀ ਯਾਦਾਂ ਵਾਲੀ,,, ਏਹੀਓ ਚੁੰਨੀ ਲੈਣੀ ਏ l

*ਖੁਸ਼ੀਆਂ ਵਧਾਉਣ ਵਾਲੀ,,, ਏਹੀਓ ਚੁੰਨੀ ਲੈਣੀ ਏ l

ਜੱਗ ਕਲਿਆਣ ਵਾਲੀ,,, ਏਹੀਓ ਚੁੰਨੀ ਲੈਣੀ ਏl

ਏਹੀਓ ਚੁੰਨੀ ਲੈਣੀ ਏ ਮੈਂ, ਏਹੀਓ ਚੁੰਨੀ ਲੈਣੀ ਏ llll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।