मेरी माँ दे दर ते

पारंपरिक
माता दुर्गा भजन दुर्गा भजन durga
॥ पावन पाठ ॥

श्रद्धा होवे दिल विच ता, मंजूरियां हुन्दिआ ने।।,

"मेरी माँ दे दर ते, सब दिया आसां, पूरिया हुंदिया ने"।।

ताजो तखत, बुलंदिया बक्शे, मेरी भोली माँ।

मेहरा वाली, माँ दे भगतो, कोई भी कमिया ना ।।

दाती किरपा, नाल ही जग, मशूरिया हुंदिया ने ।।,

"मेरी माँ दे दर ते, सब दिया आसां, पूरिया हुंदिया ने"।।

मन मंदिर विच,ज्योता माँ दिया, जिनां जगाईआ ने।

माँ चरना संग, प्रेम वालिया, डोरा पाईया ने ।।

मस्त रहन बस, चढ़या नाम, सरुरिया हुंदिया ने ।।,

"मेरी माँ दे दर ते, सब दिया आसां, पूरिया हुंदिया ने"।।

तत्ती वाह ना, लग्गन देवे, अपनेया लालां नू ।

बिन दसया, सर जीवन माँ, हल करे सवालां नू ।।

भगता कोलो, कदे फिरोज ना, दूरियां हुंदिया ने ।।,

"मेरी माँ दे दर ते, सब दिया आसां, पूरिया हुंदिया ने"।।

"शेरां वाली दे दर ते, सब दिया आसां, पूरिया हुंदिया ने"।।

ਸ਼ਰਧਾ ਹੋਵੇ ਦਿੱਲ ਵਿੱਚ ਤਾਂ, ਮਨਜ਼ੂਰੀਆਂ ਹੁੰਦੀਆਂ ਨੇ ll,

"ਮੇਰੀ ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ" ll

ਤਾਜੋ-ਤਖ਼ਤ, ਬੁਲੰਦੀਆਂ ਬਖ਼ਸ਼ੇ, ਮੇਰੀ ਭੋਲੀ ਮਾਂ l

ਮੇਹਰਾਂ ਵਾਲੀ, ਮਾਂ ਦੇ ਭਗਤੋ, ਕੋਈ ਵੀ ਕਮੀਆਂ ਨਾ ll

ਦਾਤੀ ਕਿਰਪਾ, ਨਾਲ ਹੀ ਜੱਗ, ਮਸ਼ਹੂਰੀਆਂ ਹੁੰਦੀਆਂ ਨੇ ll,

"ਮੇਰੀ ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ" ll

ਮਨ ਮੰਦਰ ਵਿੱਚ, ਜੋਤਾਂ ਮਾਂ ਦੀਆਂ, ਜਿਨ੍ਹਾਂ ਜਗਾਈਆਂ ਨੇ l

ਮਾਂ ਚਰਨਾਂ ਸੰਗ, ਪ੍ਰੇਮ ਵਾਲੀਆਂ, ਡੋਰਾਂ ਪਾਈਆਂ ਨੇ ll

ਮਸਤ ਰਹਿਣ ਬੱਸ, ਚੜ੍ਹੀਆਂ ਨਾਮ, ਸਰੂਰੀਆਂ ਹੁੰਦੀਆਂ ਨੇ ll,

"ਮੇਰੀ ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ" ll

ਤੱਤੀ ਵਾਹ ਨਾ, ਲੱਗਣ ਦੇਵੇ, ਆਪਣਿਆਂ ਲਾਲਾਂ ਨੂੰ l

ਬਿਨ ਦੱਸਿਆ, ਸਰ ਜੀਵਨ ਮਾਂ, ਹੱਲ ਕਰੇ ਸਵਾਲਾਂ ਨੂੰ ll

ਭਗਤਾਂ ਕੋਲੋਂ, ਕਦੇ ਫ਼ਿਰੋਜ਼ ਨਾ, ਦੂਰੀਆਂ ਹੁੰਦੀਆਂ ਨੇ ll,

"ਮੇਰੀ ਮਾਂ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ" ll

"ਸ਼ੇਰਾ ਵਾਲੀ ਦੇ ਦਰ ਤੇ, ਸਭ ਦੀਆਂ ਆਸਾਂ, ਪੂਰੀਆਂ ਹੁੰਦੀਆਂ ਨੇ" ll

ਅਪਲੋਡਰ- ਅਨਿਲਰਾਮੂਰਤੀਭੋਪਾਲ

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।