ਮਾਏ ਨੀ ਮਾਏ

पारंपरिक
माता दुर्गा भजन दुर्गा भजन durga
॥ पावन पाठ ॥

ਮਾਏ ਨੀ ਮਾਏ ਛਿੱਟੇ ਮੇਹਰਾਂ ਵਾਲੇ ਮਾਰ ਦੇ,

ਤੇਰੇ ਹੱਥ ਡੋਰ ਸਾਡੀ ਤੂੰਹੀਓਂ ਸਾਨੂੰ ਤਾਰ ਦੇ।

ਮਾਏ ਨੀ ਮਾਏ...

ਜਵਾਲਾ ਦੇਵੀ ਨਾਮ ਹੈ ਤੇਰਾ

ਜੋਤਾਂ ਦੇ ਵਿੱਚ ਵਾਸ ਹੈ ਤੇਰਾ

ਜੋਤਾਂ ਵਿੱਚੋਂ ਨਿਕਲ ਕੇ ਮਾਂਵਾਂ ਵਾਲਾ ਪਿਆਰ ਦੇ।

ਮਾਏ ਨੀ ਮਾਏ...

ਨੈਣਾ ਦੇਵੀ ਨਾਮ ਹੈ ਤੇਰਾ

ਨੈਣਾ ਦੇ ਵਿੱਚ ਵਾਸ ਹੈ ਤੇਰਾ

ਨੈਣਾ ਵਿੱਚੋਂ ਨਿਕਲ ਕੇ ਦੁੱਖੜੇ ਮੇਰੇ ਹਾਰ ਦੇ।

ਮਾਏ ਨੀ ਮਾਏ...

ਵੈਸ਼ਨੋ ਦੇਵੀ ਨਾਮ ਹੈ ਤੇਰਾ

ਪਿੰਡੀਆਂ ਦੇ ਵਿੱਚ ਵਾਸ ਹੈ ਤੇਰਾ

ਪਿੰਡੀਆਂ ਵਿੱਚੋਂ ਨਿਕਲ ਕੇ ਬੱਚਿਆਂ ਵਾਲਾ ਪਿਆਰ ਦੇ।

ਮਾਏ ਨੀ ਮਾਏ...

ਚਿੰਤਪੁਰਨੀ ਨਾਮ ਹੈ ਤੇਰਾ

ਮੂਰਤੀਆਂ ਵਿੱਚ ਵਾਸ ਹੈ ਤੇਰਾ

ਮੂਰਤੀਆਂ ਚੋਂ ਨਿਕਲ ਕੇ ਚਿੰਤਾ ਮੇਰੀ ਹਾਰ ਦੇ।

ਮਾਏ ਨੀ ਮਾਏ...

Added by: Simmy

इस पावन रचना का पाठ कब और कैसे करना चाहिए? ▾
प्रातःकाल स्नान करके अथवा संध्याकाल में शांत चित्त होकर स्वच्छ आसन पर बैठकर पाठ करना परम फलदायी माना जाता है।
नित्य पाठ करने से क्या आध्यात्मिक लाभ होता है? ▾
नित्य भक्तिभाव से स्मरण व पाठ करने से मन में शांति, एकाग्रता और सकारात्मक ऊर्जा का संचार होता है।